ਹੁਣ ਕਿਸਾਨ ਅੱਧੀ ਕੀਮਤ ‘ਚ ਖਰੀਦਣਗੇ ਟਰੈਕਟਰ

ਜੇ ਤੁਸੀਂ ਟਰੈਕਟਰ (Tractor ) ਖਰੀਦਣ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਟਰੈਕਟਰ ਖਰੀਦਣ ਜਾ ਰਹੇ ਹੋ, ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। ਨਵੀਂ ਸਰਕਾਰੀ ਸਕੀਮ ਤਹਿਤ ਤੁਸੀਂ ਅੱਧੇ ਮੁੱਲ ‘ਚ ਟਰੈਕਟਰ ਖਰੀਦ ਸਕਦੇ ਹੋ। ਕੇਂਦਰ ਸਰਕਾਰ ਨੇ ਕਿਸਾਨਾਂ ਲਈ ‘ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ’ (PM Kisan Tractor Yojana) ਸ਼ੁਰੂ ਕੀਤੀ ਹੈ। ਇਸ ਤਹਿਤ 50 ਫੀਸਦੀ ਤੱਕ ਸਬਸਿਡੀ (Subsidy) ਮਿਲੇਗੀ।

‘ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ’ (PM Kisan Tractor Yojana) ਹਰੇਕ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੱਖ-ਵੱਖ ਨਾਂ ਨਾਲ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਕਿਸਾਨ ਨੂੰ ਨਵੇਂ ਟਰੈਕਟਰ ਖਰੀਦਣ ਲਈ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਟਰੈਕਟਰ ਸਬਸਿਡੀ ਵੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਇਸ ਸਕੀਮ ਤਹਿਤ ਆਨਲਾਈਨ ਅਰਜ਼ੀ ਦੇਣੀ ਪਏਗੀ। ਇਸ ਲਈ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਨਲਾਈਨ ਪੋਰਟਲ ਬਣਾਏ ਗਏ ਹਨ ਜਿਸ ਤਹਿਤ ਤੁਸੀਂ CSC Center ‘ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ।

ਯੋਜਨਾ ਤਹਿਤ ਲਾਭ ਸਿੱਧੇ ਤੌਰ ‘ਤੇ ਕਿਸਾਨ ਆਪਣੇ ਬੈਂਕ ਖਾਤੇ ‘ਚ ਮਿਲਣਗੇ। ਇਸ ਦੇ ਨਾਲ ਹੀ, ਬਿਨੈ ਪੱਤਰ ਪ੍ਰਵਾਨ ਹੋਣ ਤੋਂ ਬਾਅਦ ਹੀ ਕਿਸਾਨ ਨਵਾਂ ਟਰੈਕਟਰ ਖਰੀਦ ਸਕਦਾ ਹੈ। ਇਸ ਤਹਿਤ, ਬਿਨੈ ਕਰਨ ਦੀ ਮਿਤੀ ਤੋਂ 7 ਸਾਲ ਪਹਿਲਾਂ ਤੱਕ ਕਿਸਾਨ ਕਿਸੇ ਵੀ ਟਰੈਕਟਰ ਖਰੀਦ ਸਕੀਮ ਦਾ ਲਾਭਪਾਤਰੀ ਨਹੀਂ ਹੋਣਾ ਚਾਹੀਦਾ।

ਇਸ ਤਹਿਤ ਪਰਿਵਾਰ ਵਿੱਚੋਂ ਸਿਰਫ ਇੱਕ ਹੀ ਕਿਸਾਨ ਅਪਲਾਈ ਕਰ ਸਕਦਾ ਹੈ। ਇਸ ਸਕੀਮ ਤਹਿਤ ਮਹਿਲਾ ਕਿਸਾਨਾਂ ਨੂੰ ਵਧੇਰੇ ਤਰਜੀਹ ਦਿੱਤੇ ਗਏ ਹਨ। ਸਕੀਮ ਦਾ ਲਾਭ ਲੈਣ ਲਈ, ਬਿਨੈਕਾਰ ਕਿਸਾਨ ਕੋਲ ਆਪਣੇ ਨਾਂ ਜ਼ਮੀਨ ਹੋਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਯੋਜਨਾ ਨਾਲ ਸਬੰਧਤ ਦਸਤਾਵੇਜ਼ (PM Yojana Related Document),  ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਕੀਮ ਲਈ ਜ਼ਰੂਰੀ ਦਸਤਾਵੇਜ਼ ਦੀ ਲਿਸਟ:

1 – ਆਧਾਰ ਕਾਰਡ
2 – ਬੈਂਕ ਪਾਸਬੁੱਕ
3 – ਪਛਾਣ ਪ੍ਰਮਾਣ- ਵੋਟਰ ਆਈਡੀ ਕਾਰਡ/ਪੈਨ ਕਾਰਡ/ਪਾਸਪੋਰਟ/ਆਧਾਰ ਕਾਰਡ/ਡ੍ਰਾਇਵਿੰਗ ਲਾਇਸੈਂਸ ਆਦਿ।
4 – ਪਤੇ ਦਾ ਸਬੂਤ: ਵੋਟਰ ਆਈਡੀ ਕਾਰਡ/ਪਾਸਪੋਰਟ/ਆਧਾਰ ਕਾਰਡ/ਡ੍ਰਾਇਵਿੰਗ ਲਾਇਸੈਂਸ ਆਦਿ।
5 – ਜ਼ਮੀਨ ਦਾ ਦਸਤਾਵੇਜ਼ੀ ਸਬੂਤ
6- ਤਿੰਨ ਪਾਸਪੋਰਟ ਸਾਈਜ਼ ਫੋਟੋ।

ਇਸ ਯੋਜਨਾ ਤਹਿਤ, ਜਿਹੜੇ ਕਿਸਾਨ ਕੋਲ ਨਵੇਂ ਟਰੈਕਟਰ ਤੇ ਇਸ ਨਾਲ ਜੁੜੇ ਸਾਜ਼ੋ ਸਾਮਾਨ ਖਰੀਦਣ ਲਈ ਪੈਸੇ ਨਹੀਂ ਹਨ, ਉਨ੍ਹਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਇਸ ਯੋਜਨਾ ਤਹਿਤ ਸਰਕਾਰ ਖੇਤੀ ਨਾਲ ਜੁੜੇ ਉਪਕਰਣਾਂ ਦੀ ਖਰੀਦ ‘ਤੇ 20 ਤੋਂ 50% ਦੀ ਸਬਸਿਡੀ ਦਿੰਦੀ ਹੈ।

ਇਸ ਦੇ ਨਾਲ ਹੀ ਯੋਜਨਾ ਤਹਿਤ ਤੁਹਾਡੀ ਅਰਜ਼ੀ ਦੀ ਮਨਜ਼ੂਰੀ ਦੇ ਤੁਰੰਤ ਬਾਅਦ ਤੁਸੀਂ ਆਪਣੀ ਪਸੰਦ ਦੀ ਕਿਸੇ ਵੀ ਕੰਪਨੀ ਦਾ ਟਰੈਕਟਰ ਖਰੀਦ ਸਕਦੇ ਹੋ। ਜੇ ਤੁਸੀਂ ਇੱਕ ਔਰਤ ਕਿਸਾਨ ਹੋ, ਤਾਂ ਤੁਹਾਨੂੰ ਵਧੇਰੇ ਲਾਭ ਦਿੱਤੇ ਜਾਣਗੇ।

Leave a Reply

%d bloggers like this: